ਬਾਸੁਰ ਰੈਨਿ ਨ ਚੈਨ (1982, Sri Dasam Baani) - Baba Jagjit Singh Ji, Ragi Harbans Singh Ji Ghulla ਘੁੱਲਾ by Dhun Meh Dhyan published on 2022-11-13T03:18:56Z ਬਾਰਿਜ ਫੂਲਿ ਰਹੇ ਸਰਿ ਪੁੰਜ ਸੁਗੰਧ ਸਨੇ ਸਰਿਤਾਨ ਘਟਾਈ ॥ ਸਾਰਿਆਂ ਸਰੋਵਰਾ ਵਿਚ ਕਮਲ ਦੇ ਫੁਲ ਸੁਗੰਧੀ (ਫੈਲਾ) ਰਹੇ ਹਨ ਅਤੇ ਨਦੀਆਂ ਵਿਚ ਪਾਣੀ ਘਟ ਗਿਆ ਹੈ। The mass of lotus in the tank are spreading their fragrance ਕੁੰਜਤ ਕੰਤ ਬਿਨਾ ਕੁਲਹੰਸ ਕਲੇਸ ਬਢੈ ਸੁਨਿ ਕੈ ਤਿਹ ਮਾਈ ॥ ਹੰਸਾ ਦੀ ਕੂੰ ਕੂੰ ਦੀ ਧੁਨ ਕੰਤ ਤੋਂ ਬਿਨਾ ਸੁਣ ਸੁਣ ਕੇ ਹੇ ਮਾਤਾ! ਮਨ ਦਾ ਕਲੇਸ਼ ਵਧ ਰਿਹਾ ਹੈ। All other birds except the swan are playing and hearing their sound, the affiction increases in the mind still further ਬਾਸੁਰ ਰੈਨਿ ਨ ਚੈਨ ਕਹੂੰ ਛਿਨ ਮੰਘਰ ਮਾਸਿ ਅਯੋ ਨ ਕਨ੍ਰਹਾਈ ॥ ਦਿਨ ਰਾਤ (ਵਿਚ ਕਿਸੇ) ਛਿਣ ਵੀ ਚੈਨ ਨਹੀਂ ਮਿਲਦਾ (ਕਿਉਾਂਕਿ) ਮਘਰ ਦਾ ਮਹੀਨਾ ਆ ਗਿਆ ਹੈ, ਪਰ ਕਨ੍ਰਹਈਆ ਨਹੀਂ (ਆਇਆ)। Krishna has not come even in the month of Maghar, therefore there is no comfort during the day and during the night ਜਾਤ ਨਹੀ ਤਿਨ ਸੋ ਮਸਕ੍ਰਯੋ ਟਸਕ੍ਯੋ ਨ ਹੀਯੋ ਕਸਕ੍ਯੋ ਨ ਕਸਾਈ ॥੯੨੨॥ ਉਸ ਨਾਲੋਂ (ਪ੍ਰੀਤ) ਤੋੜੀ ਨਹੀਂ ਜਾ ਸਕਦੀ, (ਪਰ ਉਸ ਦਾ) ਨਾ ਹਿਰਦਾ ਦੁਖਿਆ ਅਤੇ ਨਾ ਹੀ (ਪ੍ਰੇਮ ਦੀ) ਪੀੜ ਦੀ ਕਸਕ ਮਹਿਸੂਸ ਹੋਈ ਹੈ ॥੯੨੨॥ There is no peace in the mind without him, but no pang arise in the heart of that indifferent Krishna and no pain emerges.922. Guru Gobind Singh Ji in Chaubees Avtar - 388 🌺🌺🌺🌺🌺 ਬਾਸੁਰ ਰੈਨਿ ਨ ਚੈਨ (1982, Sri Dasam Baani) - Baba Jagjit Singh Ji, Ragi Harbas Singh Ji Ghulla 'ਘੁੱਲਾ' Genre Religion & Spirituality Comment by Mokham Singh Kya Baath!! 2022-11-20T12:03:27Z