Dasam Bani Keertan Krishna Avtar Asfotak Kabit Sri Guru Gobind Singh Ji By Namdhari Balwant Singh by DiLLi Ke DiLWaaLi published on 2020-12-02T22:53:59Z ਸਵੈਯਾ।। ਵਾਰੀ ਹਉਂ ਨੰਦਕੁਮਾਰ ਕੇ ਰੂਪ ਪੈ ਜਾਂ ਪਰ ਕੋਟ ਮਨੋਜ ਸੇ ਵਾਰੇ।। ਨਾਰਦ ਸੇ ਸੁਕ ਸਾਰਦ ਸੇ ਜਿਨ ਕੇ ਜਸ ਕੋ ਕਹਿ ਕੇ ਫੁਨਿ ਹਾਰੇ।। ਸੇਖ ਸਹੰਸ੍ਰ ਧਰੇ ਮੁਖ ਯਾਹੀਂ ਤੇ ਬੀਤ ਗਏ ਜੁਗ ਪਾਰ ਨ ਪਾਰੇ।। ਸੁਨ ਰੀ ਸਖੀ ਕਾਂਨ ਬਸੇ ਸਭ ਠਾਂ ਕਜਰਾ ਬਿਨ ਨੈਨ ਭਏ ਕਜਰਾਰੇ।।੨੩।। ਇਹ ਸ਼ਬਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਮੁਖਵਾਕ ਰਚਨਾ ਅਸਫੋਟਕ ਕਬਿੱਤਾਂ ਵਿੱਚੋਂ ਰਾਗ ਅਧਾਰਤ ਕੀਰਤਨ ਵਿੱਚ ਗਾਯਨ ਕੀਤਾ ਗਿਆ ਹੈ ਇਹਨਾ ਕਬਿੱਤਾਂ ਦਾ ਸੰਪੂਰਨ ਪਾਠ ਪਿਛਲੀ ਵੀਡੀਓ ਵਿੱਚ ਏਸੇ ਚੈਨਲ ਉਪਰ ਪਾਇਆ ਗਿਆ ਸੀ https://youtu.be/rmERkJO1YHQ ਇਸ ਸ਼ਬਦ ਦਾ ਮੁਖ ਕੇਂਦਰ ਭਾਉ ਇਹ ਹੈ ਕਿ ਭਗਵਾਨ ਕ੍ਰਿਸ਼ਨ ਜੀ ਦੇ ਨਾਲ ਹਰ ਸਮੇ ਹਾਜਰ ਰਹਿਣ ਵਾਲੀਆਂ ਗੋਪੀਆਂ (ਨਿਕਟਵਰਤੀ ਸੇਵਾਦਾਰਨੀਆਂ) ਜਿਨਾਂ ਨੂੰ ਆਪਣੇ ਪ੍ਰੀਤਮ ਦੀ ਸੇਵਾ ਅਤੇ ਅਰਾਧਨਾ ਕਰਨ ਕਰਕੇ ਅੰਤਰ ਗਿਆਨ ਪ੍ਰਗਾਸ ਹੋ ਗਿਆ ਹੈ। ਉਹ ਗੋਪੀਆਂ ਆਪਣੇ ਨਾਲ ਦੀਆਂ ਹੋਰ ਸਖੀਆਂ ਨੂੰ ਸਮਝਾ ਰਹੀਆਂ ਹਨ ਕਿ ਹੇ ਸਹੇਲੀਓ ਭਗਵਾਨ ਜੀ ਨੂੰ ਸਿਮਰ ਸਿਮਰ ਕੇ ਸ੍ਰੀ ਕ੍ਰਿਸ਼ਨ ਜੀ ਹੁਣ ਸਾਡੇ ਹਿਰਦੇ ਵਿੱਚ ਹੀ ਸਮਾ ਗਏ ਹਨ। ਜੋ ਸਰੀਰਕ ਤੌਰ ਤੇ ਸਾਡੇ ਤੋਂ ਦੂਰ ਹੋ ਕੇ ਵੀ ਦੂਰ ਨਹੀ ਸਾਡੇ ਨੇੜੇ ਹੀ ਹਨ ਹਰ ਥਾਂ ਮੌਜੂਦ ਹਨ। ਹੁਣ ਸਾਨੂੰ ਆਪਣੇ ਪਤੀ ਪਰਮੇਸ਼ਰ ਨੂੰ ਰੀਝਾਉਣ ਲਈ ਅੱਖਾਂ ਵਿੱਚ ਕਾਜਲ ਪਾਉਣ ਦੀ ਲੋੜ ਨਹੀ ਰਹੀ, ਸਾਡੇ ਨੇਤਰ ਉਹਨਾ ਦੇ ਪ੍ਰੇਮ ਨਾਲ ਕਾਜਰ ਤੋਂ ਬਗੈਰ ਹੀ ਕਜਰਾਰੇ ਹੋਏ ਪਏ ਹਨ। ਇਹੀ ਸਿਧਾਂਤ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਿਖਾਂਉਦੀ ਹੈ ਅਕਾਲ ਪੁਰਖ ਅਤੇ ਜੀਵ ਰੂਪ ਇਸਤਰੀ ਦੇ ਸਨਬੰਧੁ ਬਾਰੇ Genre Religion & Spirituality Comment by Jasvir Singh which Rag? Is it Rag Megh? 2024-01-20T21:55:17Z Comment by Vicky Singh pls translate.... 2022-11-25T14:53:24Z Comment by User 811317385 "ਵਾਰੀ ਹਉਂ ਨੰਦ ਕੁਮਾਰ ਕੇ ਰੂਪ ਪੈ ਜਾਂ ਪਰ ਕੋਟ ਮਨੋਜ ਸਵਾਰੇ ॥ ਨਾਰਦ ਸੇ ਸੁਕ ਸਾਰਦ ਸੇ ਜਿਨ ਕੇ ਜਸ ਕੋ ਕਹਿ ਕੇ ਫੁਨਿ ਹਾਰੇ ॥ ਸੇਖ਼ ਸਹੰਸ੍ਰ ਧਰੇ ਮੁਖ ਯਾਂਹੀ ਤੇ ਬੀਤ ਗਏ ਜੁਗ ਪਾਰ ਨ ਪਾਰੇ ॥ ਸੁਨ ਰੀ ਸਖਿ ਕਾਂਨ ਬਸੇ ਸਾਬ ਠਾਂ ਕਜਰਾ ਬਿਨ ਨੇਨ ਭਏ ਕਜਰਾਰੇ ॥" (ਸਵੈਯਾ; ਅਸਫੋਟਕ ਕਬਿਤ ; ਸ੍ਰੀ ਦਸਮ ਗ੍ਰੰਥ 2022-10-15T00:54:08Z Comment by Kirpal Singh shabad please 2022-04-04T17:23:32Z