JangNama - War Bhagauti - Sri MukhWak Patsahi 10vi Sri Guru Gobind Singh Ji Chamkaur Saheb Judh by DiLLi Ke DiLWaaLi published on 2020-12-01T20:35:31Z ਏਸ ਬਾਣੀ ਦਾ ਨਾਮ *ਜੰਗਨਾਮਾ* ਵੀ ਹੈ ਜੋ ਚਮਕੌਰ ਦੇ ਘਮਸਾਣ ਦੇ ਜੰਗ ਦਾ ਅੱਖੀਂ ਡਿੱਠਾ ਨਜਾਰਾ ਹੈ ਇਹ ਨਜਾਰਾ ਕਲਗੀਧਰ ਜੀ ਨੇ ਆਪ ਵੇਖ ਕੇ ਗੁਰਬਾਣੀ ਦੇ ਰੂਪ ਵਿੱਚ ਚਮਕੌਰ ਸਾਹਿਬ ਹੀ ਉਚਾਰਿਆ ਸੀ ਇਹ ਬਾਣੀ ਕਲਗੀਧਰ ਜੀ ਦੀ ਮੁਖਵਾਕ ਰਚਨਾ ਹੈ ਪਰ ਦਸਮ ਗ੍ਰੰਥ ਸਾਹਿਬ ਵਿੱਚ ਦਰਜ ਨਹੀ ਹੈ ਕਿਉਂਕਿ ਮਾਹਰਾਜ ਜੀ ਦੀਆ ਕੁਝ ਦੁਰਲੱਭ ਰਚਨਾਵਾਂ ਦਸਮ ਸਰੂਪ ਦੀ ਸੰਪਾਦਨਾ ਦੇ ਕਾਫੀ ਸਮੇ ਬਾਅਦ ਪ੍ਰਗਟ ਹੋਈਆਂ ਸੀ ਜੋ ਭਾਈ ਮਨੀ ਸਿੰਘ ਜੀ ਤਕ ਨਹੀ ਪਹੁੰਚ ਸਕੀਆਂ ਸਵੈਯਾ।। ਭਗਤ ਭਗੌਤੀ ਸਾਜਿਕੈ ਪ੍ਰਭ ਜਗ ਅਰੰਭ ਰਚਾਇ ਹੈ।। ਰਣ ਰੂਤ ਬਿਭੂਤ ਚੜ੍ਹਾਇ ਕੈ ਡਫ ਡਉਰੂ ਡੰਕ ਬਜਾਇ ਹੈ।। ਕਲਿ ਨਾਰਦ ਹੜ ਹੜ ਹੱਸਿਆ ਰਣ ਸਾਵਤ ਜੁਧ ਮਚਾਇ ਹੈ।। ਦੁਲ ਦੁਲ ਖਿੰਗ ਬਿਗਸਿਆ ਰਣ ਰੋਹਰ ਕੋਹਰ ਬਰਖਾਇ ਹੈ।।੧।। ਘਰੁ ਸੁੱਤਾ ਸਿੰਘ ਜਗਾਇਆ ਖੜ ਧਰਤੀ ਹਾਕ ਚਲਾਇ ਹੈ।। ਮਾਨੁਖ ਪਕੜਿ ਭਕੋਲਿਆ ਕਰ ਜਗੁ ਘੁਮੰਡ ਮਚਾਇ ਹੈ।। ਭਗਤ ਭਗਉਤੀ ਦੁਰਜਨਾ ਫਟ ਠੁੰਠਰ ਮੰਝ ਕਢਾਇ ਹੈ।। ਹਥ ਖੱਪਰ ਫਟਕਣ ਡੰਮਚੁਰੂ ਕਢ ਕੰਗਲ ਖੋਲ ਬੁਲਾਇ ਹੈ।।੨।। ਉਥੱਲ ਪੁਥੱਲ ਘਪਨ ਘੋਰ ਭਕਰੂ ਲਹੂ ਧੁੰਧ ਮਚਾਇ ਹੈ।। ਲੁੱਥ ਪਲੱਥ ਧਰਤੀ ਨਾਲ ਧੜ ਪਿੰਜਰੁ ਕੁੰਤ ਕਖਾਇ ਹੈ।। ਲਪਟ ਝਪਟ ਲੈ ਤੇਗ ਨਾਲ ਰਣਸੂਰਾ ਘਾਣ ਘਤਾਇ ਹੈ।। ਖਚੁਖ ਖਪਨ ਜਹਾਂ ਜਮ ਧੜੇ ਰਣ ਰੱਥੁ ਪਲੱਥ ਖਪਾਇ ਹੈ।।੩।। ਰਕਤ ਪਲੇਟੀ ਜੋਗਨੀ ਹੁਣ ਦੁਰਜਨ ਖੇਤ ਖਪਾਇ ਹੈ।। ਰੁੰਡ ਮੁੰਡ ਘਮਸਾਣ ਖੇਤ ਰਣ ਜੰਬੂ ਗਿਰਝ ਅਘਾਇ ਹੈ।। ਧਮਕ ਧਮਾਕੇ ਜਬਰ ਜੰਗ ਗਰਜੇ ਗੜ ਕੋਟਿਕ ਕੋਟ ਢਹਾਇ ਹੈ।। ਕੜ ਧੜ ਦੇ ਪੜਛੀਅਨਿ ਭਿੜੇ ਸੈਲ ਹੀ ਸੈਲ ਭਿੜਾਇ ਹੈ।।੪।। ਗਗਨ ਕੜੱਕੀ ਬਿੱਜਲੀ ਪਰਲਉ ਪਰਲੋਕ ਖਪਾਇ ਹੈ।। ਉਤ ਲੋਕ ਧੁਮੰਡ ਮਚਾਇਅਨ ਬਹੁ ਮੁੰਡ ਕੁਮੁੰਡ ਭਿੜਾਇ ਹੈ।। ਥਰਹਰਿ ਕੰਪੈ ਧਰਮ ਰਾਇ ਰਣ ਸੂਰਾ ਘਾਣ ਘਤਾਇ ਹੈ।। ਸੱਜੇ ਬੋਹਿਥ ਧੱਕਿਆ ਕਰ ਖੱਬੇ ਖੜਗ ਮਚਾਇ ਹੈ।।੫।। ਨਿਬੇੜਾ ਹਿੰਦੂ ਤੁਰਕ ਦਾ ਰਣ ਘਤਿ ਖੜਗ ਚੁਕਾਇ ਹੈ।। ਜਗਿ ਅਰੰਭਿ ਤਿਹੁ ਜੁਗ ਹੁਣ ਮਾਸ ਮਾਨੁਖ ਪਤਾਇ ਹੈ।। ਰਕਤ ਖਪਰ ਭਰ ਜੋਗਣੀ ਮਸਤ ਮੰਗਲ ਗੁਣ ਗਾਇ ਹੈ।। ਕੇਸ ਬਿਨਾ ਸਿਰ ਕਟੀਐ ਚਿੰਘਾੜੇ ਕਵਣ ਛੋਡਾਇ ਹੈ।। ਹੁਕਮ ਮੰਨੇ ਪ੍ਰਭ ਬਖਸ ਲਏ ਨਿਗੁਰਾ ਨੋਂ ਇਹ ਸਜਾਇ ਹੈ।। ਫਤਹ ਜੰਗ ਗੋਬਿੰਦ ਸਿੰਘ ਦਲ ਕੋਟਿਕ ਕੋਟ ਖਪਾਇ ਹੈ।।੬।। ਦੋਹਰਾ।। ਆਸਾ ਨਾ ਕਰ ਬ੍ਰਹਮਣਾਂ ਨਾ ਪਰਸੇ ਪਗ ਜਾਇ।। ਮਮ ਤਿਆਗ ਦੂਜੈ ਲਗੈ ਕੁੰਭ ਨਰਕ ਮਹਿ ਪਾਇ।।੭।।੧।। Genre Religion & Spirituality Comment by Supreet Singh lyrics? 2024-04-01T02:44:29Z