Bulla Ki Jana Mein Kaun | Baba Bulleh Shah by Sufi Beats published on 2021-03-30T10:21:32Z Title: Bulla Ki Jana Mein Kaun / بلھا کی جاناں میں کون / ਬੁੱਲ੍ਹਾ ਕੀ ਜਾਣਾ ਮੈਂ ਕੌਣ Poet: Baba Bulleh Shah Voice: Yasir Zaman Produced By: Yasir Zaman / Sufi Beats ©℗®™ Yasir Zaman نہ میں مومن وچ مسیتاں نہ میں وچ کفر دیاں ریتاں نہ میں پاکاں وچ پلیتاں نہ میں موسیٰ نہ فرئون بلھا کی جانا میں کون نہ میں اندر بید کتاباں نہ وچ بھنگاں نہ شراباں نہ وچ رنداں مست کھراباں نہ وچ جاگن نہ وچ سون بلھا کی جانا میں کون نہ وچ شادی نہ غمناکی نہ میں وچ پلیتی پاکی، نہ میں آبی نہ میں خاکی نہ میں آتش نہ میں پون بلھا کی جانا میں کون نہ میں عربی نہ لاہوری نہ میں ہندی شہر نگوری، نہ ہندو نہ ترک پشوری نہ میں رہندا وچ ندون بلھا کی جانا میں کون نہ میں بھیت مذہب دا پایا نہ میں آدم ہوا جایا نہ میں اپنا نام دھرایا نہ وچ بیٹھن نہ وچ بھون بلھا کی جانا میں کون اول آخر آپ نوں جاناں نہ کوئی دوجا ہور پچھاناں میتھوں ہور نہ کوئی سیانا بلھا شاہ کھڑھا ہے کون بلھا کی جانا میں کون بلھا کی جانے ذات عشقَ دی کون بلھا کی جانے ذات عشقَ دی کون نہ سوہاں نہ کم بکھیڑے وننجے جاگن سون رانجھے نوں میں گالیاں دیواں من وچ کراں دوائیں میں تے رانجھا اکو کوئی لوکاں نوں ازمائیں جس بیلے وچ بیلی دسیؤس دیاں لواں بلائیں بلھا شوہ نوں پاسے چھڈّ کے جنگل ولّ نہ جائیں بلھا کی جانا ذات عشقَ دی کون نہ سوہاں نہ کم بکھیڑے وننجے جاگن سون ਨਾ ਮੈਂ ਮੋਮਨ ਵਿਚ ਮਸੀਤਾਂ ਨਾ ਮੈਂ ਵਿਚ ਕੁਫ਼ਰ ਦੀਆਂ ਰੀਤਾਂ ਨਾ ਮੈਂ ਪਾਕਾਂ ਵਿਚ ਪਲੀਤਾਂ ਨਾ ਮੈਂ ਮੂਸਾ ਨਾ ਫਰਔਨ ਬੁੱਲ੍ਹਾ ਕੀ ਜਾਣਾ ਮੈਂ ਕੌਣ ਨਾ ਮੈਂ ਅੰਦਰ ਬੇਦ ਕਿਤਾਬਾਂ ਨਾ ਵਿਚ ਭੰਗਾਂ ਨਾ ਸ਼ਰਾਬਾਂ ਨਾ ਵਿਚ ਰਿੰਦਾਂ ਮਸਤ ਖਰਾਬਾਂ ਨਾ ਵਿਚ ਜਾਗਣ ਨਾ ਵਿਚ ਸੌਣ ਬੁੱਲ੍ਹਾ ਕੀ ਜਾਣਾ ਮੈਂ ਕੌਣ ਨਾ ਵਿਚ ਸ਼ਾਦੀ ਨਾ ਗ਼ਮਨਾਕੀ ਨਾ ਮੈਂ ਵਿਚ ਪਲੀਤੀ ਪਾਕੀ, ਨਾ ਮੈਂ ਆਬੀ ਨਾ ਮੈਂ ਖ਼ਾਕੀ ਨਾ ਮੈਂ ਆਤਿਸ਼ ਨਾ ਮੈਂ ਪੌਣ ਬੁੱਲ੍ਹਾ ਕੀ ਜਾਣਾ ਮੈਂ ਕੌਣ ਨਾ ਮੈਂ ਅਰਬੀ ਨਾ ਲਾਹੌਰੀ ਨਾ ਮੈਂ ਹਿੰਦੀ ਸ਼ਹਿਰ ਨਗੌਰੀ, ਨਾ ਹਿੰਦੂ ਨਾ ਤੁਰਕ ਪਸ਼ੌਰੀ ਨਾ ਮੈਂ ਰਹਿੰਦਾ ਵਿਚ ਨਦੌਣ ਬੁੱਲ੍ਹਾ ਕੀ ਜਾਣਾ ਮੈਂ ਕੌਣ ਨਾ ਮੈਂ ਭੇਤ ਮਜ਼ਹਬ ਦਾ ਪਾਇਆ ਨਾ ਮੈਂ ਆਦਮ ਹਵਾ ਜਾਇਆ ਨਾ ਮੈਂ ਆਪਣਾ ਨਾਮ ਧਰਾਇਆ ਨਾ ਵਿਚ ਬੈਠਣ ਨਾ ਵਿਚ ਭੌਣ ਬੁੱਲ੍ਹਾ ਕੀ ਜਾਣਾ ਮੈਂ ਕੌਣ ਅੱਵਲ ਆਖਰ ਆਪ ਨੂੰ ਜਾਣਾਂ ਨਾ ਕੋਈ ਦੂਜਾ ਹੋਰ ਪਛਾਣਾਂ ਮੈਥੋਂ ਹੋਰ ਨਾ ਕੋਈ ਸਿਆਣਾ ਬੁਲ੍ਹਾ ਸ਼ਾਹ ਖੜ੍ਹਾ ਹੈ ਕੌਣ ਬੁੱਲ੍ਹਾ ਕੀ ਜਾਣਾ ਮੈਂ ਕੌਣ ਬੁੱਲ੍ਹਾ ਕੀ ਜਾਣੇ ਜ਼ਾਤ ਇਸ਼ਕ ਦੀ ਕੌਣ ਬੁੱਲ੍ਹਾ ਕੀ ਜਾਣੇ ਜ਼ਾਤ ਇਸ਼ਕ ਦੀ ਕੌਣ ਨਾ ਸੂਹਾਂ ਨਾ ਕੰਮ ਬਖੇੜੇ ਵੰਞੇ ਜਾਗਣ ਸੌਣ ਰਾਂਝੇ ਨੂੰ ਮੈਂ ਗਾਲੀਆਂ ਦੇਵਾਂ ਮਨ ਵਿਚ ਕਰਾਂ ਦੁਆਈਂ ਮੈਂ ਤੇ ਰਾਂਝਾ ਇਕੋ ਕੋਈ ਲੋਕਾਂ ਨੂੰ ਅਜ਼ਮਾਈਂ ਜਿਸ ਬੇਲੇ ਵਿਚ ਬੇਲੀ ਦਿੱਸੇਉਸ ਦੀਆਂ ਲਵਾਂ ਬਲਾਈਂ ਬੁੱਲ੍ਹਾ ਸ਼ੌਹ ਨੂੰ ਪਾਸੇ ਛੱਡ ਕੇ ਜੰਗਲ ਵੱਲ ਨਾ ਜਾਈਂ ਬੁੱਲ੍ਹਾ ਕੀ ਜਾਣਾ ਜ਼ਾਤ ਇਸ਼ਕ ਦੀ ਕੌਣ ਨਾ ਸੂਹਾਂ ਨਾ ਕੰਮ ਬਖੇੜੇ ਵੰਞੇ ਜਾਗਣ ਸੌਣ Genre Classical