The lost Strings
Amritsar
ਧੰਨ ਸੁ ਰਾਗ ਸੁਰੰਗੜੇ ਆਲਾਪਤ ਸਭ ਤਿਖ ਜਾਇ॥
- ਰਾਗ ਨਾਦੁ ਸਭ ਸਚੁ ਹੈ ਕੀਮਤਿ ਕਹੀ ਨ ਜਾਇ॥
- ਰਾਗ ਨਾਦ ਸਬਦਿ ਸੋਹਣੇ ਜਾ ਲਾਗੈ ਸਹਜਿ ਧਿਆਨੁ॥
- ਗੁਣ ਗੋਵਿੰਦ ਗਾਵਹੁ ਸਭਿ ਹਰਿ ਜਨ ਰਾਗ ਰਤਨ ਰਸਨਾ ਆਲਾਪ॥
ਰਾਗ ਤੇ ਬਾਣੀ ਦਾ ਸੰਜੋਗ ਹੀ ਗੁਰੂ ਗ੍ਰੰਥ ਸਾਹਿਬ ਜੀ ਹਨ। ਬਾਣੀ ਦਾ ਮੁੱਖ ਉਦੇਸ਼ ਵਿਛੜੀ ਹੋਈ ਆਤਮਾ ਨੂੰ ਪ੍ਰਮਾਤਮਾ ਨਾਲ ਅਭੇਦ ਕਰਨਾ ਹੈ। ਇਸ ਅਧਿਆਤਮਕ ਪ੍ਰਾਪਤੀ ਲਈਸ਼ਬਦ ਗੁਰੂ, ਸੁਰਤਿ ਧੁਨਿ ਚੇਲਾ ਦੇ ਸਿਧਾਂਤ ਅਨੁਸਾਰ ਹੀ ਗ੍ਰਹਿਣ ਕੀਤਾ ਜਾ ਸਕਦਾ ਹੈ। ਬਾਣੀ ਉੱਪਰ ਰਾਗਾਂ ਦਾ ਅੰਕਣ ਬਾਣੀ ਦੇ ਕੀਰਤਨ ਵੱਲ ਸਿੱਧਾ ਸੰਕੇਤ ਹੈ। ਇਹ ਭਾਰਤੀ ਪਰੰਪਰਾ ਸੰਤ-ਭਗਤਾਂ ਵਿਚ ਗੁਰੂ ਨਾਨਕ ਸਾਹਿਬ ਤੋਂ ਪੂਰਵ ਵੀ ਪ੍ਰਚੱਲਿਤ ਸੀ। ਭਗਤੀ ਅੰਦੋਲਨ ਦੇ ਪੈਰੋਕਾਰਾਂ ਵਿਚ ਇਹ ਪ੍ਰਚਾਰ ਕਾਫੀ ਰਿਹਾ। ਸਰਗੁਣ ਤੇ ਨਿਰਗੁਣ ਭਗਤੀ ਦੇ ਸੰਤਾਂ-ਭਗਤਾਂ ਨੇ ਰਾਗਮਈ ਕੀਰਤਨ ਲਈ ਰਾਗਾਂ ਦਾ ਪ੍ਰਯੋਗ ਕੀਤਾ ਜਿਵੇਂ ਕਬੀਰ, ਸੂਰਦਾਸ, ਨਾਮਦੇਵ ਆਦਿ।
ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤਾ। ਸ੍ਰੀ ਗੁਰੂ ਗ੍ਰੰਥ ਸਾਬਿ ਦੀ ਸੰਪਾਦਨਾ ਸਮੇਂ ਵੀ ਰਾਗ ਨੂੰ ਆਧਾਰ ਬਣਾਇਆ ਗਿਆ। ਬਾਣੀ ਦੀ ਵੰਡ ਵੇਲੇ ਵੀ ਬਾਣੀਕਾਰਾਂ ਦੀ ਬਜਾਇ ਰਾਗ ਅਧਿਆਇਆਂ ਨੂੰ ਤਰਜੀਹ ਦਿੱਤੀ ਗਈ ਅਤੇ ਜਪੁਜੀ, ਸਵੱਈਏ, ਵਾਰਾਂ ਤੋਂ ਵਧੀਕ ਸਲੋਕਾਂ ਨੂੰ ਛੱਡ ਕੇ ਸਾਰੀ ਬਾਣੀ ਨੂੰ 31 ਰਾਗ ਤੇ 31 ਰਾਗ ਪ੍ਰਕਾਰਾਂ ਵਿਚ ਦਰਜ ਕੀਤਾ ਗਿਆ।
ਗੁਰਮਤਿ ਸੰਗੀਤ ਵਿਚ ਪ੍ਰਯੁਕਤ ਰਾਗ ੩੧ ਮੁੱਖ ਰਾਗ ਸਿਰੀ, ਮਾਝ, ਗਉੜੀ, ਆਸਾ, ਗੂਜਰੀ, ਦੇਵਗੰਧਾਰੀ, ਬਿਹਾਗੜਾ, ਵਡਹੰਸ, ਸੋਰਠਿ, ਧਨਾਸਰੀ, ਜੈਤਸਰੀ, ਟੋਡੀ, ਬੈਰਾੜੀ, ਤਿਲੰਗ, ਸੂਹੀ, ਬਿਲਾਵਲ, ਗੋਂਡ, ਰਾਮਕਲੀ, ਨਟ ਨਾਰਾਇਣ, ਮਾਲੀ ਗਉੜਾ, ਮਾਰੂ, ਤੁਖਾਰੀ, ਕੇਦਾਰਾ, ਭੈਰਉ, ਬਸੰਤ, ਸਾਰੰਗ, ਮਲਹਾਰ, ਕਾਨੜਾ, ਕਲਿਆਣ, ਪ੍ਰਭਾਤੀ, ਜੈਜਾਵੰਤੀ। (ਸ੍ਰੀ ਗੁ.ਗ੍ਰੰ. ਸਾਹਿਬ, ਪੰਨਾ ੧੫੧)।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਦਸਮ ਗ੍ਰੰਥ ਤੇ ਸਰਬ ਲੋਹ ਗ੍ਰੰਥ ਦੇ ਰਾਗ ਵੀ ਗੁਰਮਤਿ ਸੰਗੀਤ ਵਿਚ ਆਉਂਦੇ ਹਨ।
Users who are followed by ਵਿਸਮਾਦੁ ਨਾਦ(vismaad naad)
Boris Brejcha
Frankfurt